4 ਜਣਿਆਂ ਤੇ ਹੋਇਆ ਮੁਕੱਦਮਾ ਦਰਜ਼
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਭਦੌੜ ਦੇ ਮੁੱਖੀ ਹਰਸਿਮਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਸਾਥੀਆਂ ਨੇ ਗਸਤ ਅਤੇ ਚੈਕਿੰਗ ਦੌਰਾਨ ਸਟੇਡੀਅਮ ਦੀ ਬੈਕ ਸਾਈਡ ਬਣੇ ਸਮਸ਼ਾਨ ਘਾਟ ਦੇ ਗੇਟ ਸਾਹਮਣੇ ਦਰੱਖਤ ਹੇਠਾਂ ਚਾਰ ਵਿਅਕਤੀ ਸਫ਼ੇਦ ਪਲਾਸਟਿਕ ਲਿਫ਼ਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ ਤੇ ਪੁਲਿਸ ਨੂੰ ਦੇਖਕੇ ਘਬਰਾਅ ਗਏ ਜਿਨ੍ਹਾਂ ਦੇ ਨਾਮ ਕੁਲਵੰਤ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਮੱਜੂਕੇ,ਕ੍ਰਿਸ਼ਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭਦੌੜ,ਬੇਅੰਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਭਦੌੜ, ਸੋਨੂੰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਭਦੌੜ ਹਨ ਪਾਸੋਂ 19 ਗ੍ਰਾਮ ਨਸ਼ੀਲਾ ਪਦਾਰਥ ਜਿਸਦਾ ਰੰਗ ਚਿੱਟਾ ਬਰਾਮਦ ਕੀਤਾ ਗਿਆ, ਮੁਕੱਦਮਾ ਦਰਜ਼ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ


