ਕੀ ਫੇਸਬੁਕ ਬੰਦ ਹੋ ਗਈ ਇੰਟਰਨੈਟ ਤੇ ਪੁੱਛਿਆ ਜਾਣ ਵਾਲਾ ਇਸ ਵੇਲੇ ਦਾ ਇਹ ਸਭ ਤੋਂ ਵੱਡਾ ਪ੍ਰਸ਼ਨ ਹੈ
ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਯੂਜਰ ਨੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾ ਉੱਪਰ ਪੋਸਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਫੇਸਬੁੱਕ ਖੁੱਲ ਨਹੀਂ ਰਹੀ ਹੈ, ਕਈ ਸਾਰੇ ਲੋਕਾਂ ਕੋਲ ਪੋਸਟ ਨਾ ਕੀਤੇ ਜਾਣ ਦੀ ਸਮੱਸਿਆ ਵੀ ਆ ਰਹੀ ਹੈ ਇਸੇ ਤਰੀਕੇ ਦੀ ਸਮੱਸਿਆ ਇੰਸਟਾਗਰਾਮ ਅਤੇ ਫੇਸਬੁੱਕ ਦੇ ਮੈਸੰਜਰ ਐਪ ਲਈ ਵੀ ਦੱਸੀ ਜਾ ਰਹੀ ਹੈ, ਫੇਸਬੁਕ ਉੱਪਰ ਪੇਜ ਚਲਾਉਣ ਵਾਲੇ ਕਈ ਸਾਰੇ ਯੂਜਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੇਜ ਕਰੈਸ਼ ਕਰ ਗਏ ਨੇ,
ਫੇਸਬੁਕ ਅਤੇ ਇੰਸਟਾਗਰਾਮ ਤੇ ਅੱਜ ਸ਼ਾਮ 7 ਵਜੇ ਦੇ ਆਸ ਪਾਸ ਇਹ ਡਾਊਨ ਦੇਖਣ ਨੂੰ ਮਿਲਿਆ ਯੂਜਰ ਦੋਨੇ ਪਲੇਟਫਾਰਮਾਂ ਦੀਆਂ ਵੈਬਸਾਈਟ ਤੇ ਦੱਸ ਰਹੇ ਨੇ ਕਿ ਪੋਸਟਾਂ ਦਿਖਾਈ ਨਹੀਂ ਦੇ ਰਹੀਆਂ ਇਸ ਤੋਂ ਇਲਾਵਾ ਪ੍ਰੋਫਾਈਲ ਇਨਫੋਰਮੇਸ਼ਨ ਦੇਖਣ ਚ ਵੀ ਸਮੱਸਿਆ ਆ ਰਹੀ ਹੈ
ਡਾਊਨ ਡਿਟੈਕਟਰ ਨਾਮੀ ਵੈਬਸਾਈਟ ਅਨੁਸਾਰ ਪੇਜ ਕਰੈਸ਼ ਹੋਣ ਦੀਆਂ ਰਿਪੋਰਟਾਂ ਕਈ ਸਾਰੇ ਯੂਜਰ ਨੇ ਦਰਜ ਕਰਾਈਆਂ ਹਾਲਾਂਕਿ ਇਸ ਸਮੱਸਿਆ ਸਬੰਧੀ ਫੇਸਬੁੱਕ ਅਤੇ ਇੰਸਟਾਗਰਾਮ ਦੀ ਪੇਰੈਂਟ ਕੰਪਨੀ ਮੈਟਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ
ਇਸ ਸਮੱਸਿਆ ਨੂੰ ਹੱਲ ਕਰਨ ਲਈ ਕਈ ਸਾਰੇ ਯੂਜ਼ਰ ਆਪਣੇ ਫੋਨ ਨੂੰ ਰੀਸਟਾਰਟ ਕਰ ਰਹੇ ਨੇ ਕਈ ਸਾਰੇ ਯੂਜਰ ਆਪਣਾ ਇੰਟਰਨੈਟ ਚੈੱਕ ਕਰ ਰਹੇ ਨੇ ਤੇ ਬਹੁਤ ਸਾਰੇ ਯੂਜਰ ਨੇ ਫੇਸਬੁਕ ਅਤੇ ਇੰਸਟਾਗਰਾਮ ਦੀ ਐਪ ਲਈ ਕੋਈ ਨਵੀਂ ਅਪਡੇਟ ਤਾਂ ਨਹੀਂ ਆਈ ਹੈ ਇਹ ਚੈੱਕ ਕਰ ਰਹੇ ਨੇ. ਬਹੁਤ ਸਾਰੇ ਯੂਜ਼ਰਾਂ ਦੇ ਫੇਸਬੁੱਕ ਪੇਜ ਅਤੇ ਫਸਬੁਕ ਪ੍ਰੋਫਾਈਲਾਂ ਤੇ ਇੰਸਟਾਗਰਾਮ ਅਕਾਊਂਟ ਪਹਿਲਾਂ ਦੀ ਤਰ੍ਹਾਂ ਵਧੀਆ ਕੰਮ ਕਰ ਰਹੇ ਨੇ
ਫੇਸਬੁੱਕ ਬੰਦ ਦੀ ਸਮੱਸਿਆ ਇਕੱਲੇ ਭਾਰਤ ਹੀ ਨਹੀਂ ਹੋਰ ਵੀ ਵੱਖ-ਵੱਖ ਦੇਸ਼ਾਂ ਵਿੱਚ ਦੱਸੀ ਜਾ ਰਹੀ ਹੈ

