Hot Topics

ਕੋਟ ਈਸੇ ਖਾਂ ਵਿਖੇ ਪੰਥਕ ਇਕੱਠ ਅਤੇ ਪਰਿਵਾਰਕ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਏ ਕੋਮਨਦੀਪ ਕੌਰ ਖਾਲਸਾ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਦਿਆਂ ’ਤੇ ਹੋਈ ਵਿਸਥਾਰਪੂਰਵਕ ਗੱਲਬਾਤ

ਭਦੌੜ, 2 ਅਕਤੂਬਰ (ਸ਼ਸ਼ੀਕਾਂਤ)

ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਕੋਟ ਈਸੇ ਖਾਂ ਵਿਖੇ ਹੋਏ ਪੰਥਕ ਇਕੱਠ ਅਤੇ ਪਰਿਵਾਰਕ ਮਿਲਣੀ ਸਮਾਗਮ ਵਿੱਚ ਇਸਤਰੀ ਵਿੰਗ ਦੀ ਮੀਤ ਪ੍ਰਧਾਨ, ਹਲਕਾ ਭਦੌੜ ਅਤੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਕੋਮਨਦੀਪ ਕੌਰ ਖਾਲਸਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਵਿਚਾਰ-ਵਟਾਂਦਰਾ ਕੀਤਾ।

ਇਸ ਦੌਰਾਨ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਧਰਮ ਪਤਨੀ ਅਤੇ ਕੋਟ ਈਸੇ ਖਾਂ ਦੇ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਹਰਜੀਤ ਕੌਰ ਨਾਲ ਵੀ ਕੋਮਨਦੀਪ ਕੌਰ ਖਾਲਸਾ ਦੀ ਵਿਸ਼ੇਸ਼ ਗੱਲਬਾਤ ਹੋਈ। ਇਸ ਗੱਲਬਾਤ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਬੰਧ ਵਿੱਚ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ ਗਏ।

ਕੋਮਨਦੀਪ ਕੌਰ ਖਾਲਸਾ ਨੇ ਕਿਹਾ ਕਿ ਕੋਟ ਈਸੇ ਖਾਂ ਵਿਖੇ ਪੰਥਕ ਇਕੱਠ ਅਤੇ ਪਰਿਵਾਰਕ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਮਾਣ ਅਤੇ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਮਿਲਿਆ ਪਿਆਰ, ਸਤਿਕਾਰ ਅਤੇ ਸਹਿਯੋਗ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸਭ ਉੱਤੇ ਮਿਹਰ ਬਣਾਈ ਰੱਖਣ ਅਤੇ ਪੰਥਕ ਏਕਤਾ ਤੇ ਚੜ੍ਹਦੀ ਕਲਾ ਬਖ਼ਸ਼ਣ।

ਇਸ ਮੌਕੇ ਕੇਵਲ ਸਿੰਘ ਜੰਗੀਆਣਾ, ਸੀਨੀਅਰ ਮੀਤ ਪ੍ਰਧਾਨ ਬਰਨਾਲਾ ਅਤੇ ਜਗਤਾਰ ਸਿੰਘ ਖਾਲਸਾ ਜੰਗੀਆਣਾ ਵੀ ਮੌਜੂਦ ਸਨ।

Tags :

Editor Ok Punjab News

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ