Hot Topics

Gobind School Bhadaur : ਬੰਬ ਨਾਲ ਉਡਾਉਣ ਦਾ ਮਿਲਿਆ ਧਮਕੀ ਭਰਿਆ ਈਮੇਲ,ਪੁਲਿਸ ਹੋਈ ਚੌਕਸ

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੂੰ ਅੱਜ ਸਵੇਰੇ ਤਕਰੀਬਨ 8 ਵਜੇ ਇੱਕ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਸਕੂਲ ਵਿੱਚ ਬੰਬ ਬਲਾਸਟ ਕਰਨ ਲਈ ਆਰਡੀਐਕਸ ਲਗਾਏ ਜਾਣ ਦੀ ਧਮਕੀ ਦਿੱਤੀ ਗਈ

ਈਮੇਲ ਦੇ ਮਿਲਦਿਆਂ ਹੀ ਗੋਬਿੰਦ ਸਕੂਲ ਦੇ ਪ੍ਰਿੰਸੀਪਲ ਪੀ ਕੇ ਠਾਕੁਰ ਨੇ ਇਹ ਜਾਣਕਾਰੀ ਥਾਣਾ ਭਦੌੜ ਦੇ ਐਸਐਚਓ ਹਰ ਸਿਮਰਨਜੀਤ ਸਿੰਘ ਨੂੰ ਦਿੱਤੀ ਜੋ ਕਿ ਕੁਝ ਕੁ ਮਿੰਟਾਂ ਦੇ ਵਿੱਚ ਹੀ ਸਕੂਲ ਵਿੱਚ ਪਹੁੰਚ ਗਏ, ਅਤੇ ਸਬੰਧਤ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਇਸ ਤੋਂ ਤੁਰੰਤ ਬਾਅਦ ਹੀ ਡੀਐਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਵੀ ਮੌਕੇ ਤੇ ਪਹੁੰਚ ਗਏ ਜਿਨਾਂ ਨੇ ਬੰਬ ਨਰੋਧਕ ਦਸਤੇ ਨਾਲ ਮਿਲ ਕੇ ਸਕੂਲ ਦਾ ਕੋਨਾ ਕੋਨਾ ਛਾਣ ਮਾਰਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਧਮਕੀ ਭਰਿਆ ਈਮੇਲ ਸਵੇਰੇ ਤਕਰੀਬਨ 8 ਵਜੇ ਸਕੂਲ ਦੀ ਮੇਲ ਆਈਡੀ ਤੇ ਮਿਲਿਆ ਜਿਸ ਨੂੰ ਲੈ ਕੇ ਸਾਈਬਰ ਸੈਲ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਪੁਲਿਸ ਹਰ ਘੜੀ ਮੁਸਤੈਦ ਹੈ,
ਉਹਨਾਂ ਨੇ ਕਿਹਾ ਕਿ ਇਸ ਈਮੇਲ ਨੂੰ ਲੈ ਕੇ ਚੌਕਸ ਹੁੰਦਿਆ ਮੌਕੇ ਤੇ ਕਾਰਵਾਈ ਆਰੰਭੀ ਗਈ ਜਿਸ ਦੇ ਤਹਿਤ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਪੂਰੇ ਸਕੂਲ ਦੀ ਚੰਗੇ ਤਰੀਕੇ ਨਾਲ ਜਾਂਚ ਕੀਤੀ ਗਈ ਮਾਮਲਾ ਬੱਚਿਆਂ ਨਾਲ ਜੁੜਿਆ ਹੋਣ ਕਾਰਨ ਇਸ ਨੂੰ ਬਹੁਤ ਜਿਆਦਾ ਗੰਭੀਰਤਾ ਨਾਲ ਲਿਆ ਗਿਆ ਨਾਲ ਹੀ ਉਹਨਾਂ ਅਪੀਲ ਕੀਤੀ ਕਿ ਕਿਸੇ ਵੀ ਤਰੀਕੇ ਨਾਲ ਡਰਨ ਵਾਲ਼ੀ ਕੋਈ ਗੱਲ ਨਹੀਂ ਹੈ

ਸਕੂਲ ਪ੍ਰਿੰਸੀਪਲ ਪੀ ਕੇ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 8 ਵਜਕੇ ਤਿੰਨ ਮਿੰਟ ਤੇ ਈਮੇਲ ਪ੍ਰਾਪਤ ਹੋਇਆ ਸੀ ਜਿਸ ਤੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਬੱਚਿਆਂ ਨੂੰ ਪੰਜ ਤੋਂ ਛੇ ਮਿੰਟ ਦੇ ਦਰਮਿਆਨ ਸੇਫ ਜਗਹਾ ਤੇ ਇਕੱਠੇ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਦੀ ਤਾਰੀਫ ਕਰਦਿਆਂ ਉਹਨਾਂ ਨੇ ਕਿਹਾ ਕਿ ਚੰਦ ਕੁ ਮਿੰਟਾਂ ਦੇ ਵਿੱਚ ਹੀ ਪੂਰਾ ਪ੍ਰਸ਼ਾਸਨ ਸਕੂਲ ਵਿੱਚ ਪਹੁੰਚ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਪੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਜਰੂਰ ਭੇਜ ਦਿੰਦੇ ਨੇ ਪਰ ਗੇਟ ਤੋਂ ਅੰਦਰ ਆਉਣ ਤੋਂ ਬਾਅਦ ਉਹ ਬੱਚੇ ਮੇਰੇ ਨੇ ਮੇਰੀ ਜਿੰਮੇਵਾਰੀ ਨੇ ਇਹਨਾਂ ਸ਼ਬਦਾਂ ਨਾਲ ਉਹਨਾਂ ਨੇ ਮਾਪਿਆਂ ਨੂੰ ਕਿਸੇ ਵੀ ਤਰੀਕੇ ਤਣਾਅ ਤੋਂ ਅਤੇ ਅਫਵਾਹਾਂ ਤੋਂ ਬਚਣ ਦੀ ਗੱਲ ਆਖੀ ਉਹਨਾਂ ਨੇ ਕਿਹਾ ਕਿ ਇਹ ਈਮੇਲ ਧਮਕੀ ਭਰਿਆ ਜਰੂਰ ਸੀ ਪਰ ਸਕੂਲ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਵਿਸਫੋਟਕ ਨਹੀਂ ਹੈ ਅਤੇ ਇਹ ਸਿਰਫ ਅਫਵਾਹ ਹੈ ਸੋ ਮਾਪਿਆਂ ਨੂੰ ਡਰਨ ਦੀ ਲੋੜ ਨਹੀਂ ਹੈ

Tags :

ndtv18news@gmail.com

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ