Hot Topics

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਅਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ

ਭਦੌੜ 10 ਨਵੰਬਰ (ਸੁਖਵਿੰਦਰ ਪਲਾਹਾ)

ਮਹਾਨ ਸਿਲਪਕਾਰ ਹਸਤਕਲਾਂ ਦੇ ਸਿਰਜਣਹਾਰ ਬਾਬਾ ਵਿਸਵਕਰਮਾਂ ਜੀ ਦੇ ਜਨਮ ਦਿਹਾੜੇ ਸਬੰਧੀ ਬਾਬਾ ਵਿਸਵਕਰਮਾਂ ਰਾਮਗੜ੍ਹੀਆਂ ਵੈੱਲਫੇਅਰ ਕਮੇਟੀ ਭਦੌੜ ਦੇ ਅਹੁਦੇਦਾਰਾਂ ਵੱਲੋਂ ਨਗਰ ਦੇ ਸਹਿਯੋਗ ਨਾਲ ਬਾਬਾ ਵਿਸਵਕਰਮਾਂ ਮੰਦਿਰ ਭਦੌੜ ‘ਚ 8-11-2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ ਕਰਵਾਇਆ ਗਿਆ, 9-11-2026 ਨੂੰ ਬੜੀ ਹੀ ਸਰਧਾ ਭਾਵਨਾ ਅਤੇ ਧੂਮ-ਧਾਮ ਨਾਲ ਕਸਬਾ ਭਦੌੜ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਅੱਜ 10-11-2026 ਨੂੰ ਸਵੇਰੇ 10:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗ੍ਰੰਥੀ ਸਿੰਘ ਵੱਲੋਂ ਗੁਰੂ ਚਰਨਾ ‘ਚ ਨਗਰ ਦੀ ਸੁਖ-ਸਾਂਤੀ ਅਤੇ ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਸਮੇ ਅਚਾਰੀਆ ਸਵਾਮੀ ਰਾਮਤੀਰਥ ਜੀ ਚੀਮੇ ਵਾਲਿਆਂ ਨੇ ਕਥਾ ਕਰਦਿਆਂ ਬਾਬਾ ਵਿਸਵਕਰਮਾਂ ਜੀ ਦੇ ਜੀਵਨ ‘ਤੇ ਚਾਣਨਾ ਪਾਇਆ ਪਾਉਦਿਆ ਕਿਹਾ ਕਿ ਕਿਰਤ ਦੇ ਦੇਵਤਾ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੀ ਸਿ੍ਸ਼ਟੀ ਦੇ ਸ੍ਰੇਸ਼ਟ ਨਿਰਮਾਤਾ ਹਨ, ਜਿਨ੍ਹਾਂ ਨੂੰ ਸਨਅਤਾਂ ਵਿਚ ਕਿਰਤੀਆਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦਾ ਮਾਲਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਸਮੇ ਵੱਡੀ ਗਿਣਤੀ ‘ਚ ਹਾਜ਼ਰ ਸੰਗਤਾਂ ਵੱਲੋਂ ਬਾਣੀ ਦਾ ਜਾਪ ਕੀਤਾ ਗਿਆ | ਇਸ ਸਮੇ ਬਾਬਾ ਵਿਸਵਕਰਮਾਂ ਰਾਮਗੜ੍ਹੀਆਂ ਵੈੱਲਫੇਅਰ ਕਮੇਟੀ ਭਦੌੜ ਦੇ ਅਹੁਦੇਦਾਰਾਂ ਵੱਲੋਂ ਇਸ ਸਮਾਗਮ ‘ਚ ਪਹੁੰਚੇ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ |

ਇਸ ਸਮੇਂ ਬਾਬਾ ਵਿਸਵਕਰਮਾਂ ਰਾਮਗੜੀਆਂ ਵੈੱਲਫੇਅਰ ਕਮੇਟੀ ਭਦੌੜ ਦੇ ਪ੍ਰਧਾਨ ਮੱਘਰ ਸਿੰਘ ਨੇ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤਾ ਨੂੰ ਬਾਬਾ ਵਿਸਵਕਰਮਾਂ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ |

ਇਸ ਮੌਕੇ ਬਾਬਾ ਵਿਸਵਕਰਮਾਂ ਰਾਮਗੜੀਆਂ ਵੈੱਲਫੇਅਰ ਕਮੇਟੀ ਭਦੌੜ ਦੇ ਪ੍ਰਧਾਨ ਮੱਘਰ ਸਿੰਘ, ਦਰਸ਼ਨ ਸਿੰਘ ਗੋਬਿੰਦ ਬਾਡੀ ਬਿਲਡਰਜ, ਚਰਨ ਸਿੰਘ ਖੰਨਾ ਮੋਟਰਜ਼, ਮਲਕੀਤ ਸਿੰਘ ਨਿੱਕਾ, ਸੁਖਵਿੰਦਰ ਸਿੰਘ ਪਲਾਹਾ,ਮੈਂਗਲ ਸਿੰਘ, ਗੁਰਚਰਨ ਸਿੰਘ ਪਲਾਹਾ, ਕੌਰ ਸਿੰਘ ਗਿੱਲ, ਪ੍ਰੇਮ ਸਿੰਘ ਲਧਰੋਈਆਂ, ਗੁਰਸੇਵਕ ਸਿੰਘ ਹੂੰਝਣ, ਬਲਵਿੰਦਰ ਸਿੰਘ ਲਧਰੋਈਆ, ਅਮੋਲਕ ਸਿੰਘ ਲਧਰੋਈਆਂ, ਮਿ. ਗੁਰਸੇਵਕ ਸਿੰਘ ਤਲਵੰਡੀ, ਅਮਰਜੀਤ ਸਿੰਘ ਮੀਕਾ, ਲਾਭ ਸਿੰਘ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਬੁੱਧੀ,ਜੰਗ ਵਿੱਚ ਵਿਧਾਤਾ ਬਾਡੀਜ਼,ਬਲਵੀਰ ਸਿੰਘ, ਦਰਸ਼ਨ ਸਿੰਘ ਗੋਬਿੰਦ ਮੋਟਰਜ਼, ਮਾ. ਪਰਮਜੀਤ ਸਿੰਘ ਪੰਮਾ, ਗੁਰਦੇਵ ਸਿੰਘ ਗਿੱਲ, ਸੁਖਮੰਦਰ ਸਿੰਘ ਗਿੱਲ, ਗੁਰਨੈਬ ਸਿੰਘ ਗਿੱਲ, ਗੁਰਜੰਟ ਸਿੰਘ, ਬਲਦੇਵ ਸਿੰਘ, ਕੈਨੇਡੀਅਨ ਕੁਲਦੀਪ ਸਿੰਘ ਧੁੰਨਾ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਵਾਇਸ ਪ੍ਰਧਾਨ ਤਰਲੋਚਨ ਸਿੰਘ ਜੱਗਾ ਅਤੇ ਉਨ੍ਹਾਂ ਦੇ ਕੌਂਸਲਰ ਸਾਥੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾ ਹਾਜਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Tags :

Editor Ok Punjab News

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ