Hot Topics

‘ਐਂਟੀ ਡੇਂਗੂ ਕੰਪੇਨ’ ਤਹਿਤ ਵੱਖ-ਵੱਖ ਸਥਾਨਾਂ ‘ਤੇ ਕੀਤੀਆਂ ਗਈਆਂ ਗਤੀਵਿਧੀਆਂ

ਭਦੌੜ 10 ਅਗਸਤ (ਜਤਿੰਦਰ ਗਰਗ)

ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਅÏਜਲਾ ਭਦੌੜ ਦੀ ਅਗਵਾਈ ਅਧੀਨ ਸਹਿਰ ਭਦੌੜ ਵਿਖੇ ‘ਐਂਟੀ ਡੇਂਗੂ ਕੰਪੇਨ’ ਮੁਹਿੰਮ ਤਹਿਤ ਸਹਿਰ ‘ਚ ਵੱਖ-ਵੱਖ ਟਾਇਰਾਂ ਦੀਆਂ ਦੁਕਾਨਾਂ, ਬਸ ਬਾਡੀ ਵਰਕਸ਼ਾਪਾਂ, ਨਿਰਮਾਣ ਅਧੀਨ ਬਿਲਡਿੰਗਾਂ, ਵਾਹਨ ਡੰਪ ਯਾਰਡ ਅਤੇ ਝੁੱਗੀ-ਚੌਪੜੀਆਂ ਵਿੱਚ ਡੇਂਗੂ ਦੀ ਰੋਕਥਾਮ ਅਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਗਤੀਵਿਧੀਆਂ ਕੀਤੀਆਂ ਗਈਆਂ |

ਇਨ੍ਹਾਂ ਸਥਾਨਾਂ ਵਿੱਚ ਪਾਣੀ ਦੇ ਸੋਮਿਆਂ ਵਿੱਚ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣ ਅਤੇ ਫਾਲਤੂ ਪਾਣੀ ਨਾ ਖੜ੍ਹਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਿਹਤ ਸੁਪਰਵਾਈਜ਼ਰ ਗਿਆਨ ਸਿੰਘ, ਬਲਜਿੰਦਰ ਪਾਲ ਸਿੰਘ ਮਲਟੀਪਰਜ ਹੈਲਥ ਵਰਕਰ ਅਤੇ ਬਰੀਡਿੰਗ ਚੈਕਰ ਭਦੌੜ ਹਾਜ਼ਰ ਸਨ |

Tags :

Editor Ok Punjab News

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ