Hot Topics

Jasbir Jassi ਦੇ Udaipur ਚੱਲਦੇ ਸ਼ੋ ਚ ਪੁਲਿਸ ਨੇ ਬੰਦ ਕਰਵਾਇਆ ਸਾਊਂਡ ਸਿਸਟਮ, ਪੜ੍ਹੋ ਕੀ ਬਣਿਆ ਮੌਕੇ ਤੇ ਮਾਹੌਲ

ਉਦੈਪੁਰ ਰਾਜਸਥਾਨ ਚ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਪ੍ਰੋਗਰਾਮ ਚ ਪੁਲਿਸ ਨੇ ਕਰਵਾਇਆ ਸਾਊਂਡ ਸਿਸਟਮ ਬੰਦ, ਇੱਕ ਵਿਆਹ ਸਮਾਗਮ ਚ ਗਾਉਂਦੇ ਹੋਏ ਵਾਪਰਿਆ ਇਹ ਸਭ, ਜਸਬੀਰ ਜੱਸੀ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਸਾਂਝੀ ਕੀਤੀ ਜਾਣਕਾਰੀ ਅਤੇ ਕੀਤਾ ਖੁਲਾਸਾ |

ਜਸਬੀਰ ਜੱਸੀ ਨੇ ਬਿਨਾਂ ਮਾਇਕ ਤੋਂ ਗਾਇਆ, ਹੱਸਦੇ ਹੋਏ ਇਮੋਜੀ ਨਾਲ਼ ਜਸਬੀਰ ਜੱਸੀ ਨੇ ਇੰਸਟਾਗ੍ਰਾਮ ਤੇ ਲਿਖਿਆ:

ਪੁਲਿਸ ਸਾਡਾ ਸਾਊਂਡ ਸਿਸਟਮ ਬੰਦ ਕਰਾ ਸਕਦੀ ਹੈ ਪਰ ਸਾਡੀ ਰੌਣਕ ਕਿਵੇਂ ਬੰਦ ਕਰਵਾਏਗੀ | ਹਾਲਾਂਕਿ ਇਸ ਸਭ ਹੋਣ ਦਾ ਕਾਰਨ ਸਾਂਝਾ ਨਹੀਂ ਕੀਤਾ ਗਿਆ ਹੈ |
ਸਾਊਂਡ ਸਿਸਟਮ ਬੰਦ ਹੋਣ ਉਪਰੰਤ ਗਾਇਕ ਜਸਬੀਰ ਜੱਸੀ ਮਾਇਕ ਛੱਡ ਕੇ ਸਟੇਜ ਤੋਂ ਹੇਠਾਂ ਆ ਗਏ ਤੇ ਆਪਣੇ ਸੁਪਰਹਿਟ ਗਾਣੇ “ਗੁੜ ਨਾਲੋਂ ਇਸ਼ਕ ਮਿੱਠਾ” ਤੇ ਦਿਲ ਲੈ ਗਈ ਕੁੜੀ ਗੁਜਰਾਤ ਦੀ” ਲਾੜਾ ਤੇ ਲਾੜੀ ਨੂੰ ਨਚਾਇਆ, ਮਹਿਮਾਨਾਂ ਨੇ ਤਾੜੀਆਂ ਮਾਰ-ਮਾਰ ਗਾਇਕ ਜਸਬੀਰ ਜੱਸੀ ਦਾ ਸਾਥ ਦਿੱਤਾ ਤੇ ਉਤਸ਼ਾਹ ਵਧਾਇਆ ਤੇ ਕਿਹਾ ਕਿ ਇਹ ਆਟੋ ਟਿਊਨ ਆਲ਼ਾ ਗਾਇਕ ਨਹੀਂ ਹੈ
ਇੰਸਟਾਗ੍ਰਾਮ ਤੇ ਜਾਣਕਾਰੀ ਸਾਂਝੀ ਹੋਣ ਤੋਂ ਬਾਅਦ ਸਪੋਰਟ ਚ ਆਏ ਫੈਨਜ਼ ਨੇ ਕਿਹਾ ਕਿ ਪੰਜਾਬੀ ਕਿਸੇ ਤੋਂ ਘੱਟ ਨਹੀਂ ਤੇ ਪੰਜਾਬੀਆਂ ਨੂੰ ਕੋਈ ਨੀ ਰੋਕ ਸਕਦਾ, ਇੱਕ ਹੋਰ ਫੈਨ ਨੇ ਲਿਖਿਆ ਕਿ ਲੋਕੀਂ ਐਵਾਰਡ ਜਿੱਤਦੇ ਆ ਤੇ ਜੱਸੀ ਦਿਲ ਜਿੱਤਦਾ |

Tags :

Shashi Kant

https://okpunjab.in

Recent News