Hot Topics

ਮੋਬਾਈਲ ਫ਼ੋਨ ਵਾਪਸ ਕਰਕੇ ਡਾ. ਸੁਖਵਿੰਦਰ ਸੋਨੂੰ ਨੇ ਇਮਾਨਦਾਰੀ ਦੀ ਦਿੱਤੀ ਮਿਸਾਲ

ਭਦੌੜ (ਸ਼ਸ਼ੀਕਾਂਤ)

ਇਮਾਨਦਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਿਸਾਲ ਪੇਸ਼ ਕਰਦਿਆਂ ਆਮ ਆਦਮੀ ਪਾਰਟੀ ਦੇ ਮੁਸਲਿਮ ਵਿੰਗ ਦੇ ਚੇਅਰਮੈਨ ਡਾ. ਸੁਖਵਿੰਦਰ ਸੋਨੂੰ ਨੇ ਇੱਕ ਵਿਅਕਤੀ ਨੂੰ ਉਸ ਦਾ ਗੁੰਮ ਹੋਇਆ ਮੋਬਾਈਲ ਫ਼ੋਨ ਵਾਪਸ ਕਰ ਦਿੱਤਾ।
ਜਾਣਕਾਰੀ ਅਨੁਸਾਰ ਕ੍ਰਿਸ਼ਨ ਸਿੰਘ ਪੁੱਤਰ ਦਲੀਪ ਸਿੰਘ, ਵਾਸੀ ਅਲਵਰ, ਰਾਜਸਥਾਨ ਦਾ POCO M7 ਮੋਬਾਈਲ ਫ਼ੋਨ, ਜਿਸ ਦੀ ਕੀਮਤ ਕਰੀਬ 18 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ, ਡਾ. ਸੁਖਵਿੰਦਰ ਸੋਨੂੰ ਨੂੰ ਮਿਲਿਆ ਸੀ। ਡਾ. ਸੋਨੂੰ ਨੇ ਬਿਨਾਂ ਕਿਸੇ ਲਾਲਚ ਦੇ ਮੋਬਾਈਲ ਦੇ ਅਸਲ ਮਾਲਕ ਦੀ ਭਾਲ ਕਰਕੇ ਉਸ ਨੂੰ ਫ਼ੋਨ ਵਾਪਸ ਕਰ ਦਿੱਤਾ।

ਮੋਬਾਈਲ ਵਾਪਸ ਮਿਲਣ ’ਤੇ ਕ੍ਰਿਸ਼ਨ ਸਿੰਘ ਨੇ ਡਾ. ਸੁਖਵਿੰਦਰ ਸੋਨੂੰ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੋਨੂੰ ਨੇ ਕਿਹਾ ਕਿ ਕਿਸੇ ਦੀ ਗੁੰਮ ਹੋਈ ਵਸਤੂ ਨੂੰ ਉਸ ਦੇ ਮਾਲਕ ਤੱਕ ਪਹੁੰਚਾਉਣਾ ਸਾਡਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਇਮਾਨਦਾਰੀ ਅਤੇ ਭਰੋਸੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਡਾ. ਸੁਖਵਿੰਦਰ ਸੋਨੂੰ ਵੱਲੋਂ ਦਿਖਾਈ ਗਈ ਇਸ ਇਮਾਨਦਾਰੀ ਦੀ ਸਥਾਨਕ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਗਈ।

Tags :

Editor Ok Punjab News

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ