Hot Topics

ਭਦੌੜ ਸਬ-ਤਹਿਸੀਲ ਨੂੰ ਤਹਿਸੀਲ ਦਾ ਦਰਜ਼ਾ ਦਿਵਾਉਣ ਲਈ ਦਿੱਤਾ ਗਿਆ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ

ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਕਾਫ਼ੀ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈਕੇ ਕਰ ਰਹੀ ਹੈ ਸੰਘਰਸ਼

ਭਦੌੜ ਸਬ – ਤਹਿਸੀਲ ਨੂੰ ਤਹਿਸੀਲ ਬਣਾਉਣ ਲਈ ਪਿੱਛਲੇ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਲੈਕੇ ਅੱਜ ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਭੀਸ਼ਮ ਬਾਂਸਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ

ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਕੰਮ ਕਰਾਉਣ ਵੇਲ਼ੇ ਹੁੰਦੀ ਖੱਜਲ ਖ਼ੁਆਰੀ ਨੂੰ ਦੇਖਦਿਆਂ ਜੱਥੇਬੰਦੀ ਲਗਾਤਾਰ ਭਦੌੜ ਸਬ ਤਹਿਸੀਲ ਨੂੰ ਤਹਿਸੀਲ ਦਾ ਦਰਜ਼ਾ ਦਿਵਾਉਣ ਲਈ ਮੰਗ ਕਰਦੀ ਆ ਰਹੀ ਹੈ ਜਿਸ ਲਈ ਪਿੱਛਲੇ ਸਮੇਂ ਦੌਰਾਨ 45 ਦਿਨ ਦਾ ਲਗਾਤਾਰ ਧਰਨਾ ਵੀ ਦਿੱਤਾ ਸੀ ਤੇ ਹੁਣ ਭਦੌੜ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਸ ਮੰਗ ਲਈ ਮਤੇ ਪਾਏ ਗਏ ਨੇ ਜੋਕਿ ਅੱਜ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਨਾਇਬ ਤਹਿਸੀਲਦਾਰ ਭੀਸ਼ਮ ਬਾਂਸਲ ਨੂੰ ਮੰਗ ਪੱਤਰ ਦੇ ਨਾਲ਼ ਦਿੱਤੇ ਗਏ

ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਆਖਿਆ ਹੈ ਕਿ ਜੇਕਰ ਹੁਣ ਵੀ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ। ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਤਹਿਸੀਲ ਦਾ ਦਰਜਾ ਦਿੱਤਾ ਜਾਵੇ

ਇਸ ਮੌਕੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਸੇਖੋ, ਸੂਬਾ ਮੀਤ ਪ੍ਰਧਾਨ ਬੰਤ ਸਿੰਘ ਗਰੇਵਾਲ, ਜਿਲ੍ਹਾ ਪ੍ਰਧਾਨ ਧੰਨਾ ਸਿੰਘ, ਬਲਾਕ ਪ੍ਰਧਾਨ ਕਾਲਾ ਸਿੰਘ, ਮਲਕੀਤ ਸਿੰਘ ਇਕਾਈ ਪ੍ਰਧਾਨ ਸੌਦਾਗਰ ਸਿੰਘ,ਪ੍ਰੀਤਮ ਸਿੰਘ ਅਤੇ ਭੋਲਾ ਸਿੰਘ ਆਦਿ ਆਗੂ ਹਾਜ਼ਰ ਸਨ।

Tags :

Editor Ok Punjab News

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ