Hot Topics

ਬਰੇਲੀ ਤੋਂ ਲਿਆਂਦੀ 5,40,000 ਦੀ ਅਫ਼ੀਮ ਸਮੇਤ ਮੋਹਾਲੀ ਏਅਰ ਫੋਰਸ ਦਾ ਜਵਾਨ ਭਦੌੜ ਪੁਲਿਸ ਵੱਲੋਂ ਗ੍ਰਿਫ਼ਤਾਰ, ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ

ਭਦੌੜ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਇੱਕ ਜਵਾਨ ਨੂੰ 3 ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਮੁਖੀ ਐਸਐਚਓ ਹਰਸਿਮਰਨਜੀਤ ਸਿੰਘ ਮਹਰੋਕ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਪੁਲਿਸ ਪਾਰਟੀ ਜੰਗੀਆਣਾ ਬੱਸ ਸਟੈਂਡ ਨੇੜੇ ਗਸ਼ਤ ‘ਤੇ ਤਾਇਨਾਤ ਸੀ ਤਾਂ ਉੱਥੇ ਸਿਵਲ ਕੱਪੜਿਆਂ ਵਿੱਚ ਪਿੱਠ ‘ਤੇ ਬੈਗ ਪਾਈ ਖੜ੍ਹੇ ਇੱਕ ਮੋਨੇ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ ਪੁਲਿਸ ਵੱਲੋਂ ਨਾਮ ਪੁੱਛਣ ‘ਤੇ ਨੌਜਵਾਨ ਘਬਰਾ ਕੇ ਭੱਜਣ ਲੱਗਾ ਜਿਸ ਨੂੰ ਮੁਸਤੈਦੀ ਨਾਲ ਮੌਕੇ ‘ਤੇ ਹੀ ਦਬੋਚ ਲਿਆ ਗਿਆ ਤਲਾਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ 3 ਕਿੱਲੋ ਅਫ਼ੀਮ ਬਰਾਮਦ ਹੋਈ ਫੜੇ ਗਏ ਮੁਲਜ਼ਮ ਦੀ ਪਛਾਣ ਸਿਮਰਤਪਾਲ ਸਿੰਘ ਨਿਵਾਸੀ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ ਜੋ ਮੋਹਾਲੀ ਵਿਖੇ ਇੰਡੀਅਨ ਏਅਰ ਫੋਰਸ ਵਿੱਚ ਨੌਕਰੀ ਕਰਦਾ ਹੈ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ

ਉਹ ਇਹ ਅਫ਼ੀਮ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਲਿਆਇਆ ਸੀ ਅਤੇ ਭਦੌੜ ਇਲਾਕੇ ਵਿੱਚ ਕਰੀਬ 5,40,000 ਰੁਪਏ ਵਿੱਚ ਵੇਚਣ ਦੀ ਫ਼ਿਰਾਕ ਵਿੱਚ ਸੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਥਾਣਾ ਮੁਖੀ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਕਦੋਂ ਤੋਂ ਇਸ ਨਸ਼ਾ ਤਸਕਰੀ ਦੇ ਧੰਦੇ ਵਿੱਚ ਲਿਪਤ ਹੈ ਹੁਣ ਤੱਕ ਕਿੱਥੇ ਕਿੱਥੇ ਨਸ਼ਾ ਵੇਚ ਚੁੱਕਾ ਹੈ ਅਤੇ ਭਦੌੜ ਵਿਖੇ ਇਹ ਅਫ਼ੀਮ ਕਿਸ ਨੂੰ ਵੇਚਣੀ ਸੀ ਜਿਸ ਨਾਲ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

 

Tags :

Editor Ok Punjab News

http://okpunjab.in

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ