ਮਨੁੱਖਤਾ ਦੇ ਰਹਿਬਰ ਮਹਾਨ ਪਰ-ਉਪਕਾਰੀ ਅਤੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556 ਪ੍ਰਕਾਸ਼ ਉਤਸ਼ਵ ਜਿਲ੍ਹਾ ਬਰਨਾਲਾ ਅਧੀਨ ਪੈਂਦੀ ਅਕਾਲ ਅਕੈਡਮੀ ਮਹਿਲ ਕਲਾਂ ਦੇ ਵਿਹੜੇ ਵਿੱਚ ਪਿੰ੍ਰਸੀਪਲ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਿਲਕੇ ਬੜੀ ਹੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਪੂਰੀ ਗੁਰ ਮਰਿਯਾਦਾ ਨਾਲ ਅਕਾਲ ਅਕੈਡਮੀ ‘ਚ ਸਜਾਏ ਪੰਡਾਲ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ |
ਇਸ ਸਮਾਗਮ ‘ਚ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁੰਲਵੰਤ ਸਿੰਘ ਪੰਡੋਰੀ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਥੇਦਾਰ ਨਾਥ ਸਿੰਘ ਹਮੀਦੀ, ਸੀਨੀਅਰ ਪੱਤਰਕਾਰ ਅਵਤਾਰ ਸਿੰਘ ਅਣਖੀ, ਗੁਰਚਰਨ ਸਿੰਘ ਮਹਿਲ ਖੁਰਦ, ਜੱਥੇਦਾਰ ਗੁਰਦੀਪ ਸਿੰਘ ਟਿਵਾਨਾ, ਪ੍ਰਧਾਨ ਹਰਬਖਸ਼ੀਸ ਸਿੰਘ ਚੱਕ ਭਾਈਕਾ, ਬਰਜਿੰਦਰ ਸਿੰਘ ਬਿੱਟੂ, ਭਾਈ ਸਤਿਨਾਮ ਸਿੰਘ, ਅਤਿੰਦਰਪਾਲ ਸਿੰਘ ਮਹਿਲ ਕਲਾਂ ਤੋਂ ਇਲਾਵਾ ਇਲਾਕੇ ਭਰ ਦੇ ਪਿੰਡਾਂ ਦੇ ਸਰਪੰਚਾਂ, ਗੁਰਦੁਆਰਾ ਸਾਹਿਬ ਦੀਆਂ ਬਣੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਮੈਂਬਰਾਂ, ਪਤਵੰਤੇ ਸੱਜਨਾਂ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਸਿਰਕਤ ਕਰਕੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ |
ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਓਟ ਆਸਰਾ ਲੈ ਕੇ ਅਕੈਡਮੀ ਦੇ ਬੱਚਿਆਂ ਨੇ ਬਹੁਤ ਹੀ ਮਿੱਠੀ ਅਵਾਜ ਵਿੱਚ ਸਬਦ ਸਤਿਗੁਰ ਨਾਨਕ ਪ੍ਰਗਟਿਆ- ਮਿਟੀ ਧੁੰਧੁ ਜਗਿ ਚਾਨਣੁ ਹੋਆ, ਕਲਿ ਤਾਰਨ ਗੁਰੂ ਨਾਨਕ ਆਇਆ,ਧੰਨ ਨਾਨਕ ਤੇਰੀ ਵੱਡੀ ਕਮਾਈ ਆਦਿ ਸੁਣਾਕੇ ਸੰਗਤਾ ਨੂੰ ਨਿਹਾਲ ਕੀਤਾ | ਇਸ ਤੋਂ ਬਾਅਦ ਪਾਠ ਦੇ ਭੋਗ ਪਾਕੇ ਗੁਰੂ ਚਰਨਾ ਵਿੱਚ ਅਕੈਡਮੀ ਅਤੇ ਇਸ ਵਿੱਚ ਪੜ੍ਹਣ ਵਾਲੇ ਸਾਰੇ ਬੱਚਿਆਂ ਦੀ ਚੜਦੀਕਲ੍ਹਾ ਲਈ ਗੁਰੂ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਹੁਕਮ ਨਾਮਾ ਲਿਆ ਗਿਆ | ਇਸ ਤੋਂ ਬਾਅਦ ਪੂਰੀ ਗੁਰ ਮਰਿਯਾਦਾ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਗੁਰੂ ਘਰ ਵਿੱਚ ਪਹੁੰਚਾਏ ਗਏ |
ਇਸ ਉਪਰੰਤ ਅਕਾਲ ਅਕੈਡਮੀ ਮਹਿਲ ਕਲਾਂ ਵਿਖੇ ਬੱਚਿਆਂ ਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸਾਖੀ ਵਿਖਾਕੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ | ਅਕਾਲ ਅਕੈਡਮੀ ਮਹਿਲ ਕਲਾਂ ਦੀ ਪਿੰ੍ਰਸੀਪਲ ਬਲਵਿੰਦਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਸੰਤ ਬਾਬਾ ਅਤਰ ਸਿੰਘ, ਸੰਤ ਬਾਬਾ ਤੇਜਾ ਸਿੰਘ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਚਲਾਈਆ ਜਾ ਰਹੀਆਂ ਅਕਾਲ ਅਕੈਡਮੀਜ, ਕਾਲਜਾ ਅਤੇ ਯੂਨੀਵਰਸਿਟੀ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਦਿੱਤੀ ਜਾਦੀ ਹੈ ਉਥੇ ਨਾਲ ਹੀ ਗੁਰਬਾਣੀ ਦੀ ਗਿਆਨ ਵੀ ਦਿੱਤਾ ਜਾ ਰਿਹਾ ਹੈ | ਉਹਨਾ ਕਿਹਾ ਕਿ ਅਕਾਲ ਅਕੈਡਮੀਜ਼ ਵਿੱਚ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸਹਿਰਾਂ ਦੇ ਬੱਚਿਆਂ ਨੂੰ ਮਿਆਰੀ ਵਿੱਦਿਆ ਦੇਣ ਤੋਂ ਇਲਾਵਾ ਅੱਜ ਕੱਲ ਦੀ ਨਵੀ ਪਨੀਰੀ ਨੂੰ ਗੁਰੂ ਰੰਗ ਵਿੱਚ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ |
ਉਹਨਾ ਕਿਹਾ ਕਿ ਉਹ ਮਾਤਾ-ਪਿਤਾ ਕਿੰਨੇ ਖੁਸਕਿਸਮਤ ਹਨ ਜਿੰਨਾਂ ਦੇ ਬੱਚਿਆਂ ਨੂੰ ਇਨ੍ਹਾਂ ਅਕੈਡਮੀਜ਼ ਵਿੱਚ ਪੜ੍ਹਣ ਦਾ ਸਭਾਗ ਨਸੀਬ ਹੋਇਆ ਹੈ ਅਤੇ ਜਹਿੜਾ ਬੱਚਾ ਅਜਿਹੀਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰਦਾ ਹੈ ਉਹ ਜਿੰਦਗੀ ਵਿੱਚ ਕੁਝ ਨਾ ਕੁਝ ਜਰੂਰ ਬਣਦਾ ਹੈ ਉਹਨਾ ਨੇ ਸਾਰੇ ਬੱਚਿਆ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਅਕੈਡਮੀ ਦੇ ਸਮੂਹ ਸਟਾਫ, ਸੰਗਤ, ਬੱਚਿਆਂ ਅਤੇ ਇਲਾਕੇ ਦੇ ਸਮੂਹ ਲੋਕਾਂ ਨੂੰ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਗੁਰੂ ਜੀ ਦੇ ਜੀਵਨ ਸਿੱਖਿਆਵਾਂ ‘ਤੇ ਚਾਨਣਾਂ ਪਾਉਂਦੇ ਹੋਇਆਂ ਅਜੋਕੇ ਸਮੇ ਵਿੱਚ ਫੈਲ ਰਹੇ ਨਸ਼ਿਆ, ਮਾਦਾ ਭਰੂਣ ਹੱਤਿਆ, ਪ੍ਰਦੂਸ਼ਣ ਆਦਿ ਦੇ ਖਾਤਮੇ ਲਈ ਨੌਜਵਾਨ ਵਰਗ ਨੂੰ ਅੱਗੇ ਆਉਣ ਦੀ ਪੇ੍ਰਰਨਾ ਕੀਤੀ | ਉਹਨਾ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਮਾਰਗ ‘ਤੇ ਹਰ ਇੱਕ ਵਿਆਕਤੀ ਨੂੰ ਕਿਰਤ ਕਰਨੀ ਚਾਹੀਦੀ ਹੈ ਅਤੇ ਆਪਣੀ ਨੇਕ ਕਮਾਈ ਵਿੱਚੋਂ ਦਾਨ ਵੀ ਜਰੂਰ ਕਰਨਾ ਚਾਹੀਦਾ ਹੈ | ਅਕੈਡਮੀ ਦੇ ਬੱਚਿਆ ਵੱਲੋਂ ਜਦੋਂ ਗਤਕਾ ਪੇਸ ਕੀਤਾ ਗਿਆ ਤਾਂ ਹਾਜਰੀਨਾਂ ਨੇ ਜੈਕਾਰਿਆਂ ਨਾਲ ਅਸਮਾਨ ਗੁੰਜਨ ਲਾ ਦਿੱਤਾ | ਅਕੈਡਮੀ ਦੀ ਪਿੰ੍ਰਸੀਪਲ ਬਲਵਿੰਦਰ ਕੌਰ ਨੇ ਇਸ ਸਮਾਗਮ ਵਿੱਚ ਸੇਵਾ ਨਿਵਾਉਣ ਵਾਲੇ ਅਧਿਆਪਕਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |



