ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਜਰੂਰੀ ਮੀਟਿੰਗ ਪਿੰਡ ਸਹਿਣਾ ਵਿਖੇ ਹੋਈ ਜਿਸ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਧੰਨਾ ਸਿੰਘ ਜ਼ਿਲ੍ਾ ਪ੍ਰਧਾਨ ਨੇ ਕੀਤੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਪਰਮਜੀਤ ਸਿੰਘ ਜੀ ਸੇਖੋ ਪ੍ਰਧਾਨ ਪੰਜਾਬੀ ਕਿਰਤੀ ਕਿਸਾਨ ਮਜਦੂਰ ਜੀਆਂ ਹਨ। ਉਹਨਾਂ ਦੇ ਨਾਲ ਬੂਟਾ ਸਿੰਘ ਜੀ ਭਦੌੜ ਪਹੁੰਚੇ ਇਸ ਮੀਟਿੰਗ ਵਿੱਚ ਪਰਮਜੀਤ ਕੌਰ ਮੀਤ ਪ੍ਰਧਾਨ ਜਿਲ੍ਾ ਬਰਨਾਲਾ ਵੀ ਪਹੁੰਚੇ। ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਪੰਜਾਬ ਸਰਕਾਰ ਦੇ ਜਥੇ ਮਨਰੇਗਾ ਦੇ ਕੰਮਾਂ ਦੇ ਵਿੱਚ ਕੀਤੀ ਜਾ ਰਹੀ ਕਟੌਤੀ ਅਤੇ ਮਜ਼ਦੂਰਾਂ ਦੀ ਹੋ ਰਹੀ ਖੱਜਲ ਖਰਾਬੀ ਨੂੰ ਦੇਖਦਿਆਂ ਹੋਇਆਂ ਉੱਥੇ ਗਰੀਬਾਂ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾਲ ਹੀ ਇਸ ਮੀਟਿੰਗ ਵਿੱਚ ਬੀਬੀ ਅਮਨਦੀਪ ਕੌਰ ਪਿੰਡ ਸਹਿਣਾ ਤੋਂ ਜਿਨਾਂ ਨੂੰ ਜ਼ਿਲ੍ਾ ਮੀਤ ਪ੍ਰਧਾਨ ਲਾਇਆ ਗਿਆ। ਜਿੱਥੇ ਇਹਨਾਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਲਾਇਆ ਗਿਆ ਉੱਥੇ ਇਹਨਾਂ ਤੋਂ ਆਸ ਤੇ ਉਮੀਦ ਕੀਤੀ ਗਈ ਕਿ ਵੱਧ ਤੋਂ ਵੱਧ ਕੰਮ ਕਰਨਗੇ ਬੀਬੀ ਅਮਨਦੀਪ ਕੌਰ ਅਤੇ ਬੀਬੀ ਪਰਮਜੀਤ ਕੌਰ ਜੀ ਸਾਰੇ ਇਸ ਧੰਨਾ ਸਿੰਘ ਜਿਲਾ ਪ੍ਰਧਾਨ ਦੀ ਟੀਮ ਦੇ ਮੈਂਬਰ ਹੋਣਗੇ



