ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਤੋਂ ਅੱਜ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਮਿਲੀ, ਰਸੋਈ ਗੈਸ ਦਾ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ
ਹਲਕਾ ਭਦੌੜ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਹਿਣਾ ਦੇ ਰਹਿਣ ਵਾਲੇ ਭੂਸ਼ਣ ਕੁਮਾਰ ਮਿੱਤਲ ਪੁੱਤਰ ਦੇਵਰਾਜ ਮਿੱਤਲ,ਜਿਨਾਂ ਦੀ ਉਮਰ ਲਗਭਗ 66 ਸਾਲ ਸੀ ਜੋ ਕਿ ਗੈਸ ਸਲਿੰਡਰ ਲੈਣ ਲਈ ਸਵੇਰ ਤੋਂ ਹੀ ਲਾਈਨ ਵਿੱਚ ਲੱਗੇ ਹੋਏ ਸਨ |
ਰਸੋਈ ਗੈਸ ਲੈਣ ਲਈ ਬਾਰੀ ਦੀ ਉਡੀਕ ਕਰ ਰਹੇ ਬਜ਼ੁਰਗ ਜੋ ਕਿ ਲਗਭਗ ਦੋ ਘੰਟਿਆਂ ਤੱਕ ਸਿਲੰਡਰ ਉੱਪਰ ਬੈਠੇ ਰਹੇ,ਉਡੀਕ ਕਰਦੇ ਕਰਦੇ ਅਚਾਨਕ ਤੇਜ਼ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਘਟਨਾ ਦਾ ਪਤਾ ਲੱਗਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਨਾਲ ਹੀ ਪ੍ਰਸ਼ਾਸਨ ਖਿਲਾਫ ਗੁੱਸਾ ਵੀ ਲੋਕਾਂ ਚ ਨਜ਼ਰ ਆਇਆ ਪਰਿਵਾਰਿਕ ਮੈਂਬਰ ਮ੍ਰਿਤਕ ਦੇਹ ਨੂੰ ਘਰ ਲੈ ਗਏ ਅਤੇ ਪੋਸਟਮਾਰਟਮ ਕਰਾਉਣ ਲਈ ਤਿਆਰੀ ਕੀਤੀ ਜਾ ਰਹੀ।
ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਬਹੁਤ ਹੀ ਮਿਹਨਤੀ ਹੈ ਅਤੇ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਰਿਹਾ ਨਾਲ ਹੀ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਸਾਂਭਣ ਵਿੱਚ ਅਸਮਰਥ ਹੈ ਜਿਸ ਕਾਰਨ ਲੋਕਾਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪੈ ਰਹੀ ਹੈ ਦੇਸ਼ ਦੇ ਲੋਕਾਂ ਨੂੰ ਇੱਕ ਸਿਲੰਡਰ ਲੈਣ ਲਈ ਘੰਟੇ ਘੰਟੇ ਲਾਈਨਾਂ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਜੋ ਕਿ ਬਹੁਤ ਹੀ ਸ਼ਰਮਨਾਕ ਹੈ ਉਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਿਤ ਪਰਿਵਾਰ ਨੂੰ ਆਰਥਿਕ ਰੂਪ ਵਿੱਚ ਵੀ ਮਦਦ ਕੀਤੀ ਜਾਵੇ

