ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਸਦਮਾ, ਪਿਤਾ ਦਾ ਹੋਇਆ ਦੇਹਾਂਤ, ਕੀਤਾ ਗਿਆ ਸਪੁਰਦ-ਏ-ਖ਼ਾਕ
ਪੰਜਾਬੀ ਸੰਗੀਤ ਜਗਤ ਚੋਂ ਬੇਹੱਦ ਮੰਦਭਾਗੀ ਖ਼ਬਰ ਆ ਰਹੀ ਹੈ , ਪੰਜਾਬੀ ਸੰਗੀਤ ਦੇ ਨਾਮੀ ਪੰਜਾਬੀ ਗਾਇਕ ਹਰਦੀਪ ਖਾਨ ਉਰਫ਼ ਅਰਜਨ ਢਿੱਲੋਂ ਦੇ ਪਿਤਾ ਬੂਟਾ ਖਾਨ ਦਾ ਸੰਖੇਪ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਹੈ, ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਭਦੌੜ ਸ਼ਹਿਰ ਚ ਸੋਗ ਦੀ ਲਹਿਰ ਛਾ ਗਈ, ਨਮ ਅੱਖਾਂ ਨਾਲ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕੀਤਾ ਗਿਆ ਸਪੁਰਦ-ਏ-ਖ਼ਾਕ |
ਪਿੰਡ ਭਦੌੜ ਵਾਸੀਆਂ ਦੇ ਦੱਸਣ ਮੁਤਾਬਿਕ ਅਰਜਨ ਢਿੱਲੋਂ ਦੇ ਪਿਤਾ ਬੂਟਾ ਖਾਨ ਬਹੁਤ ਹੀ ਮਿਹਨਤੀ ਤੇ ਮਿੱਠ ਬੋਲੜੇ ਸੁਭਾਅ ਦੇ ਇਨਸਾਨ ਸਨ, ਗ਼ਰੀਬਾਂ ਦੀ ਮੱਦਦ ਲਈ ਹਮੇਸ਼ਾ ਅੱਗੇ ਰਹਿਣ ਵਾਲਾ ਪਰਿਵਾਰ ਹੈ ਪੰਜਾਬੀ ਗਾਇਕ ਅਰਜਨ ਢਿੱਲੋਂ ਦਾ, ਪਿੱਛਲੇ ਦਿਨੀਂ ਪੰਜਾਬ ਚ ਆਏ ਹੜਾਂ ਦੌਰਾਨ ਵੀ ਪੂਰਾ ਪਰਿਵਾਰ ਮੱਦਦ ਲਈ ਅੱਗੇ ਆਇਆ ਸੀ ਤੇ ਆਪਣੀ ਸਮਰੱਥਾ ਤੋਂ ਵੀ ਵੱਧਕੇ, ਪੰਜਾਬ ਚ ਹੜਾਂ ਦੀ ਮਾਰ ਝੱਲ਼ ਰਹੇ ਲੋਕਾਂ ਲਈ ਮੱਦਦ ਦਾ ਹੱਥ ਅੱਗੇ ਵਧਾਇਆ ।

