ਭਦੌੜ (ਰਜਿੰਦਰ ਸਿੰਘ)
ਭਦੌੜ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਖਰੀਦ ਕਰਕੇ ਉਹਨਾਂ ਉੱਪਰ ਜਾਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਭਦੋੜ ਦੇ ਐਸਐਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਉਰਫ ਕੋਰਾ ਅਤੇ ਹਰਦੇਵ ਸਿੰਘ ਨਿਵਾਸੀ ਭਦੌੜ ਨੂੰ ਚੋਰੀ ਦੀਆਂ ਗੱਡੀਆਂ ਖਰੀਦ ਕਰਕੇ ਉਹਨਾਂ ਉੱਪਰ ਜਾਲੀ ਨੰਬਰ ਲਗਾ ਕੇ ਵੇਚਣ ਦਾ ਕੰਮ ਕਰਦੇ ਸਨ।
ਪੁਲਿਸ ਨੇ ਸੂਚਨਾ ਮਿਲਦੇ ਹੀ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਚੋਂ ਇੱਕ ਬਰੀਜਾ ਗੱਡੀ ਬਰਾਮਦ ਕੀਤੀ। ਪੁਲਸਿ ਵੱਲੋਂ ਦੋਨਾਂ ਵਅਿਕਤੀਆਂ ਦਾ ਮਾਨਯੋਗ ਅਦਾਲਤ ਚੋਂ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਚੱਲ ਸਕੇ ਇਹਨਾਂ ਵੱਲੋਂ ਹੋਰ ਕਿਨੀਆਂ ਕੋ ਗੱਡੀਆਂ ਚੋਰੀ ਦੀਆਂ ਖਰੀਦ ਕਰਕੇ ਉਹਨਾਂ ਉੱਪਰ ਜਾਲੀ ਨੰਬਰ ਲਗਾਏ ਗਏ ਹਨ।



